|
ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਦੇ 271 ਮੈਂਬਰਾਂ ਨੇ ਪੈਸੇ ਜਮ੍ਹਾਂ ਕਰਵਾਏ
 ਮੁਹਾਲੀ, 10 ਮਾਰਚ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਦੇ ਲਗਭਗ 271 ਮੈਂਬਰਾਂ ਵਲੋਂ ਨਿਯਤ ਕੀਤੀ 8 ਮਾਰਚ ਦੀ ਰਾਤ ਤੱਕ ਆਪਣੀ ਮੈਂਬਰਸ਼ਿਪ ਫੀਸ ਅਦਾ ਕਰ ਦੇਣ ਨਾਲ ਇਸ ਵਾਰ ਸੰਸਥਾ ਦੀ ਹੋਣ ਵਾਲੀ ਚੋਣ ਲਈ 271 ਵੋਟਰ ਵੋਟਾਂ ਪਾ ਕੇ ਅਗਲੇ ਪ੍ਰਧਾਨ ਦੀ ਚੋਣ ਕਰਨਗੇ। ਐਸੋਸੀਏਸ਼ਨ ਦੇ ਖਜਾਨਚੀ ਸ੍ਰ. ਅਮਨਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਸੰਵਿਧਾਨ ਦੇ ਅਨੁਸਾਰ ਮੈਂਬਰਸ਼ਿਪ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 8 ਮਾਰਚ ਰੱਖੀ ਗਈ ਸੀ ਅਤੇ ਇਸ ਦਿਨ ਤੱਕ ਉਨ੍ਹਾਂ ਕੋਲ 271 ਮੈਂਬਰਾਂ ਨੇ ਆਪਣੇ ਪੈਸੇ ਜਮ੍ਹਾਂ ਕਰਵਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸਦੀ ਜਾਣਕਾਰੀ ਪ੍ਰਧਾਨ ਨੂੰ ਦੇ ਦਿੱਤੀ ਗਈ ਹੈ। ਇੱਥੇ ਜਿਕਰਯੋਗ ਹੈ ਕਿ ਸੰਸਥਾ ਦੇ ਚੇਅਰਮੈਨ ਸ੍ਰ. ਜੇ ਪੀ ਸਿੰਘ ਪਹਿਲਾਂ ਹੀ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ 20 ਮਾਰਚ ਨੂੰ ਸੱਦਣ ਦਾ ਐਲਾਨ ਕਰ ਚੁੱਕੇ ਹਨ। ਇਸ ਦਿਨ ਹੀ ਮੌਜੂਦਾ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਜਾਵੇਗਾ ਅਤੇ ਇਸਦੇ ਨਾਲ ਹੀ ਚੋਣ ਕਮਿਸ਼ਨਰ ਥਾਪੇ ਜਾਣਗੇ ਜੋ ਚੋਣ ਦੀ ਮਿਤੀ ਦਾ ਐਲਾਨ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਸੰਸਥਾ ਦੇ ਸੰਵਿਧਾਨ ਅਨੁਸਾਰ 2 ਅਪ੍ਰੈਲ ਨੂੰ ਨਵੇਂ ਪ੍ਰਧਾਨ ਦਾ ਥਾਪਿਆ ਜਾਣਾ ਜਰੂਰੀ ਹੈ ਇਸ ਲਈ ਇਸ ਤੋਂ ਪਹਿਲਾਂ ਹੀ ਚੋਣ ਕਰਵਾਉਣੀ ਵੀ ਲਾਜਮੀ ਹੈ। ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਵਿੱਚ ਸਿਰਫ ਪ੍ਰਧਾਨਗੀ ਦੇ ਅਹੁਦੇ ਦੀ ਹੀ ਚੋਣ ਕਰਵਾਈ ਜਾਂਦੀ ਹੈ ਅਤੇ ਬਾਕੀ ਕਾਰਜਕਾਰਨੀ ਪ੍ਰਧਾਨ ਵਲੋਂ ਹੀ ਚੁਣੀ ਜਾਂਦੀ ਹੈ।
|
|