ਯੂਸੂਫ ਅਤੇ ਯੂਨਿਸ ਤੇ ਆਜੀਵਨ ਪਾਬੰਦੀ ਲਗਾਈ ਗਈ

ਕਰਾਚੀ, 10 ਮਾਰਚ (ਸ.ਬ.) ਪਾਕਿਸਤਾਨ ਕ੍ਰਿਕਟ ਬੋਰਡ ਅੱਜ ਨਵੇਂ ਵਿਵਾਦਾਂ ਵਿੱਚ ਘਿਰ ਗਿਆ ਜਦੋਂ ਬੋਰਡ ਨੇ ਆਸਟ੍ਰੇਲੀਆ ਦੌਰੇ ਤੇ ਸ਼ਰਮਨਾਕ ਹਾਰ ਦੇ ਮੱਦੇਨਜਰ ਸਾਬਕਾ ਕਪਤਾਨ ਮੁਹੰਮਦ ਯੂਸੂਫ ਅਤੇ ਯੂਨਿਸ ਖਾਨ ਦੇ ਅੰਤਰਰਾਸ਼ਟਰੀ ਕੈਰੀਅਰ ਤੇ ਪਾਬੰਦੀ ਲਗਾ ਦਿੱਤੀ ਜਦੋਂਕਿ ਸ਼ੋਇਬ ਮਲਿਕ ਤੇ ਇੱਕ ਸਾਲ ਦੀ ਪਾਬੰਦੀ ਲਗਾਈ ਗਈ ਹੈ। ਆਸਟ੍ਰੇਲੀਆ ਦੌਰੇ ਤੇ ਪਾਕਿਸਤਾਨ ਨੂੰ ਤਿੰਨ ਤਰ੍ਹਾਂ ਦੇ ਮੈਚਾਂ ਵਿੱਚ ਹਾਰ ਦਾ ਸਾਮ੍ਹਣਾ ਕਰਨਾ ਪਿਆ। ਪੀ ਸੀ ਬੀ ਨੇ ਮਾਮਲੇ ਦੀਜਾਂਚ ਲਈ ਵਸੀਮ ਬਾਰੀ ਦੀ ਪ੍ਰਧਾਨਗੀ ਵਿੱਚ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਸਾਬਕਾ ਕਪਤਾਨ ਸ਼ੋਇਬ ਮਲਿਕ ਅਤੇ ਰਾਨਾ ਨਾਵੇਦੁਲ ਹਸਨ ਤੇ ਇੱਕ ਸਾਲ ਦੀ ਪਾਬੰਦੀ ਲਗਾਈ ਗਈ ਹੈ। ਜਾਂਚ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਯਜ਼ੂਸੁਫ ਅਤੇ ਯੂਨਿਸ ਨੂੰ ਕਿਸੇ ਵੀ ਤਰ੍ਹਾਂ ਦੇ ਮੈਚ ਵਿੱਚ ਹੁਣ ਰਾਸ਼ਟਰੀ ਟੀਮ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਟੀਮ ਦਾ ਮਾਹੌਲ ਖਰਾਬ ਕਰਦੇ ਹਨ। ਇਹਨਾਂ ਤੋਂ ਇਲਾਵਾ ਮਲਿਕ ਅਤੇ ਰਾਣਾ ਤੇ 12 ਮਹੀਨੇ ਦੀ ਪਾਬੰਦੀ ਲਗਾਈ ਗਈ ਹੈ ਅਤੇ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਕਾਮਰਾਨ ਅਤੇ ਉਮਰ ਅਕਮਲ ਅਤੇ ਸ਼ਾਹਿਦ ਅਫਰੀਦੀ ਨੂੰ ਛੇ ਮਹੀਨੇ ਦੇ ਪ੍ਰੋਬੇਸ਼ਨ ਤੇ ਰੱਖਿਆ ਗਿਆ ਹੈ। ਪੀ ਸੀ ਬੀ ਦੇ ਬਿਆਨ ਦੇ ਅਨੁਸਾਰ ਦੌਰੇ ਤੇ ਅਨੁਸ਼ਾਸਨਹੀਨਤਾ ਲਈ ਇਹਨਾਂ ਤੇ 20 ਤੋਂ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਸਜਾ ਨਾਲ ਪਾਕਿਸਤਾਨ ਦੀ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਤੇ ਅਸਰ ਪਵੇਗਾ। ਟੀਮ ਮੌਜੂਦਾ ਚੈਂਪੀਅਨ ਹੈ ਅਤੇ ਇਸ ਮਹੀਨੇ ਦੇ ਅਖੀਰ ਤੱਕ 15 ਮੈਂਬਰੀ ਟੀਮ ਦਾ ਐਲਾਨ ਕਰਨਾ ਹੈ।

Designed & Maintained By www. tejinfo.com
Welcome! You are visitor No:
© 2008 Skyhawktimes.com