|
ਬ੍ਰਦਰਹੁਡ ਨੇ ਜਿੱਤਿਆ ਰੈਂਕ ਪੇ ਕੇਸ
ਮੁਹਾਲੀ, 10 ਮਾਰਚ (ਸ.ਬ.) ਚੌਥੇ ਤਨਖਾਹ ਕਮਿਸ਼ਨ ਵਲੋਂ ਰੱਖਿਆ ਖੇਤਰ ਦੀਆਂ ਕੁੱਝ ਅਸਾਮੀਆਂ ਲਈ ਰੈਂਕ ਪੇ ਜਾਰੀ ਕੀਤਾ ਸੀ ਜਿਸ ਨਾਲ ਇਸ ਸ਼੍ਰੇਣੀ ਦੀਆਂ ਅਸਾਮੀਆਂ ਦੀ ਤਨਖਾਹ ਅਫਸਰਸ਼ਾਹਾਂ ਤੋਂ ਵੱਧ ਗਈਆਂ ਸਨ ਅਤੇ ਇਸਨੂੰ ਅਫਸਰਸ਼ਾਹਾਂ ਵਲੋਂ ਗੁੰਮਰਾਹਕੁੰਨ ਢੰਗ ਨਾਲ ਘਟਾ ਦਿੱਤਾ ਗਿਆ ਸੀ। ਇਸਦੇ ਖਿਲਾਫ ਸੁਪ੍ਰੀਮ ਕੋਰਟ ਵਿੱਚ ਪਾਏ ਕੇਸ ਵਿੱਚ ਫੌਜੀਆਂ ਨੂੰ ਜਿੱਤ ਹਾਸਿਲ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਡਿਫੈਂਸ ਬ੍ਰਦਰਹੁਡ ਦੇ ਪ੍ਰਧਾਨ ਬ੍ਰਿਗ. ਹਰਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੇਜਰ ਦਨਾਪਲਨ ਨੇ ਕੇਰਲਾ ਹਾਈਕੋਰਟ ਵਿੱਚ ਕੇਸ ਪਾਇਆ ਅਤੇ ਇਸ ਕੇਸ ਵਿੱਚ ਜਿੱਤ ਹਾਸਿਲ ਕੀਤੀ ਪਰ ਅਫਸਰਸ਼ਾਹਾਂ ਨੇ ਸਾਰੀ ਸ਼੍ਰੇਣੀ ਨੂੰ ਇਹ ਫਾਇਦਾ ਦੇਣ ਦੀ ਥਾਂ ਇਹ ਕਿਹਾ ਕਿ ਸਿਰਫ ਉਨ੍ਹਾਂ ਨੂੰ ਫਾਇਦਾ ਮਿਲੇਗਾ ਜੋ ਅਦਾਲਤ ਵਿੱਚ ਨਵਾਂ ਕੇਸ ਦਾਇਰ ਕਰਕੇ ਪਹਿਲਾਂ ਵਰਗਾ ਹੁਕਮ ਜਾਰੀ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਸਦੇ ਖਿਲਾਫ ਆਲ ਇੰਡੀਆ ਡਿਫੈਂਸ ਬ੍ਰਦਰਹੁਡ ਦੇ ਹਰਿਆਣਾ ਚੈਪਟਰ ਦੇ ਪ੍ਰਧਾਨ ਬ੍ਰਿਗ. ਕੇ ਕਿਸ਼੍ਰਨ ਨੇ ਸੁਪ੍ਰੀਮ ਕੋਰਟ ਵਿੱਚ ਕੇਸ ਪਾਇਆ ਅਤੇ ਇਸ ਤੋਂ ਇਲਾਵਾ ਕੁੱਝ ਹੋਰ ਜਥੇਬੰਦੀਆਂ ਨੇ ਵੀ ਇਹ ਕੇਸ ਦਾਇਰ ਕੀਤੇ। ਉਨ੍ਹਾਂ ਕਿਹਾ ਕਿ ਇਹ ਕੇਸ 8 ਮਾਰਚ ਨੂੰ ਸੁਪ੍ਰੀਮ ਕੋਰਟ ਵਿੱਚ ਸੁਣਿਆ ਗਿਆ ਅਤੇ ਜਸਟਿਸ ਕਾਟਜੂ ਅਤੇ ਜਸਟਿਸ ਆਰ ਐਮ ਲੋਧਾ ਤੇ ਆਧਾਰਿਤ ਬੈਂਚ ਨੇ ਕਿਹਾ ਕਿ ਉਹ ਕੇਰਲਾ ਹਾਈਕੋਰਟ ਦੇ ਹੁਕਮਾਂ ਨਾਲ ਇੱਤਫਾਕ ਰੱਖਦੇ ਹਨ ਅਤੇ ਇਹ ਹੁਕਮ ਸਮੂਹ ਅਧਿਕਾਰੀਆਂ ਲਈ ਲਾਗੂ ਕੀਤੇ ਜਾਣੇ ਬਣਦੇ ਹਨ। ਇਸ ਤੋਂ ਇਲਾਵਾ ਅਦਾਲਤ ਨੇ 6 ਫੀਸਦੀ ਵਿਆਜ ਵੀ ਉਨ੍ਹਾਂ ਨੂੰ ਦੇਣ ਲਈ ਕਿਹਾ।
|
|