Punjabi News:::Sky Hawk Times daily Punjabi News Paper from Mohali Punjab


ਸਰਕੋਜੀ ਅਤੇ ਕਾਰਲਾ ਬਰੂਨੀ ਦੇ ਵਿਚਾਲੇ ਦੂਰੀਆਂ ਵਧੀਆਂ

ਲੰਦਨ, 10 ਮਾਰਚ (ਸ.ਬ.) ਦੋ ਸਾਲ ਪਹਿਲਾਂ ਵਿਆਹ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਸੁਰਖੀਆਂ ਬਟੋਰਨ ਵਾਲੇ ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜੀ ਅਤੇ ਮਾਡਲ ਕਾਰਲਾ ਬਰੂਨੀ ਸ਼ਾਇਦ ਹੁਣ ਇਕ ਦੂਜੇ ਲਈ ਨਹੀਂ ਰਹੇ। ਇਹਨੀਂ ਦਿਨੀਂ ਦੋਵਾਂ ਦੇ ਵਿਚਾਲੇ ਨਾ ਸਿਰਫ ਕਿਸੇ ਤੀਜੇ, ਬਲਕਿ ਚੌਥੇ ਦੇ ਵੀ ਆਉਣ ਦੀਆਂ ਅਫਵਾਹਾਂ ਜੋਰਾਂ ਤੇ ਹਨ।
ਸਭ ਤੋਂ ਪਹਿਲਾਂ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਤੇ ਉੜੀਆਂ ਅਫਵਾਹਾਂ ਵਿੱਚ ਕਿਹਾ ਗਿਆ ਕਿ ਸਰਕੋਜੀ ਜਿੱਥੇ ਇਹਨੀਂ ਦਿਨੀਂ ਦੇਸ਼ ਦੇ ਵਾਤਾਵਰਨ ਮੰਤਰੀ ਦੇ ਨਾਲ ਅੱਖ ਮਟੱਕਾ ਕਰਨ ਵਿੱਚ ਵਿਅਸਤ ਹਨ ਉਥੇ ਕਾਰਲਾ ਦਾ ਦਿਲ ਵੀ ਉਹਨਾਂ ਤੋਂ ਛੇ ਸਾਲ ਛੋਟੇ ਪੌਪ ਸਟਾਰ ਬੇਂਜਾਮਿਨ ਬੋਇਲੇ ਤੇ ਆ ਗਿਆ ਹੈ। ਬਰਤਾਨਵੀ ਮੀਡੀਆ ਦੇ ਅਨੁਸਾਰ ਟਵਿਟਰ ਤੋ ਬਾਅਦ ਇੱਕ ਅਖਬਾਰ ਵਿੱਚ ਵੀ ਇਸ ਬਾਰੇ ਖਬਰ ਛਪੀ। ਅਖਬਾਰ ਦੇ ਅਨੁਸਾਰ ਇਹ ਕੁੱਝ ਪਲਾਂ ਦੀ ਗਾਸਿਪ ਹੈ, ਜੋ ਸਾਲ ਦੀ ਸਭ ਤੋਂ ਵੱਡੀ ਖਬਰ ਬਣ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਫਰਾਂਸ ਦੀ ਪਹਿਲੀ ਮਹਿਲਾ ਅਤੇ ਸੰਗੀਤ ਦੇ ਖੇਤਰ ਵਿੱਚ ਪੁਰਸਕਾਰ ਵਿਜੇਤਾ ਬੇਂਜਾਮਿਨ ਬੋਇਲੇ ਦੇ ਵਿਚਾਲੇ ਕੁੱਝ ਹਫਤੇ ਪਹਿਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਹਨ। ਅਖਬਾਰ ਵਿੱਚ ਕਿਹਾ ਗਿਆ ਕਿ ਅਫਵਾਹ ਸਭ ਤੋਂ ਪਹਿਲਾਂ ਟਵਿਟਰ ਤੇ ਉੜੀ ਅਤੇ ਇਸ ਤੋਂ ਬਾਅਦ ਹੁਣ ਇਹ ਬਲਾਗਸ ਅਤੇ ਵੈਬਸਾਈਟਾਂ ਤੇ ਸਭ ਜਗ੍ਹਾ ਹੈ। ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਦਾ ਵਿਆਹ ਆਖਰੀ ਸਾਹ ਗਿਣ ਰਿਹਾ ਹੈ। ਕਾਰਲਾ ਨੂੰ ਬੇਂਜਾਮਿਨ ਬੋਇਲੇ ਨਾਲ ਪਿਆਰ ਹੋ ਗਿਆ ਹੈ ਅਤੇ ਰਾਸ਼ਟਰਪਤੀ ਦਾ ਦਿਲ ਵੀ ਜੁਆਨੋ ਤੇ ਆ ਗਿਆ ਹੈ।
ਇੱਥੋਂ ਤੱਕ ਕਿ ਫਰਾਂਸੀਸੀ ਪੱਤ੍ਰਿਕਾ ਸਚਅਬਲਾਗ ਡਾਟ ਕਾਮ ਤੇ ਤਾਂ ਇੱਥੋਂ ਤੱਕ ਕਿਹਾ ਗਿਆ ਹੈ ਕਿ ਕਾਰਲਾ ਆਪਣੇ ਪੁਰਾਣੇ ਅਤੇ ਕਰੀਬੀ ਦੋਸਤ ਬੋਇਲੇ ਦੇ ਨਾਲ ਪੈਰਿਸ ਸਥਿਤ ਉਹਨਾਂ ਦੇ ਫਲੈਟ ਵਿੱਚ ਅਣਅਧਿਕਾਰਤ ਤੌਰ ਤੇ ਉਹਨਾਂ ਦੇ ਨਾਲ ਰਹਿ ਰਹੀ ਹੈ। ਕਈ ਟੀ ਵੀ ਚੈਨਲਾਂ ਤੇ ਵੀ ਇਸ ਬਾਰੇ ਖਬਰ ਪ੍ਰਸਾਰਿਤ ਹੋਈ ਹੈ। ਸਰਕੋਜੀ ਅਤੇ ਕਾਰਲਾ ਦਾ ਫਰਵਰੀ 2008 ਵਿੱਚ ਵਿਆਹ ਹੋਇਆ ਸੀ। ਦੋਵਾਂ ਦੇ ਇਸ ਤੋਂ ਪਹਿਲਾਂ ਵੀ ਕਿਤੇ ਹੋਰ ਪ੍ਰੇਮ ਸਬੰਧ ਰਹਿ ਚੁੱਕੇ ਸਨ। ਇਟਲੀ ਦੀ ਸਾਬਕਾ ਸੁਪਰ ਮਾਡਲ ਕਾਰਲਾ ਨੇ ਇਸ ਤੋਂ ਪਹਿਲਾਂ ਕਿਹਾ ਕਿ ਉਹ ਬਹੁਤ ਜਲਦੀ ਇੱਕ ਹੀ ਆਦਮੀ ਦੇ ਨਾਲ ਬੋਰ ਹੋ ਜਾਂਦੀ ਹੈ। ਇਸ ਦੌਰਾਨ ਸਰਕੋਜੀ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਨੇ ਵਿਆਹ ਤੋਂ ਬਾਅਦ ਦੇ ਸਬੰਧਾਂ ਤੇ ‘ਸੁਭਾਵਿਕ ਹੀ ਕੋਈ ਟਿਪਣੀ’ ਨਹੀਂ ਦੇਣੀ ਹੈ।



Designed & Maintained By www. tejinfo.com
Welcome! You are visitor No:
© 2008 Skyhawktimes.com