|
ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਜਮਾਨਤ ਮਿਲੀ
 ਨਵੀਂ ਦਿੱਲੀ, 10 ਮਾਰਚ (ਸ.ਬ.) ਸਿੱਖ ਵਿਰੋਧੀ ਦੰਗਿਆਂ ਵਿੱਚ ਕਥਿਤ ਭੂਮਿਕਾ ਨਿਭਾਉਣ ਦੇ ਮਾਮਲੇ ਵਿੱਚ ਕਾਂਗਰਸ ਨੇਤਾ ਸੱਜਣ ਕੁਮਾਰ ਅੱਜ ਦਿੱਲੀ ਦੀ ਇੱਕ ਅਦਾਲਤ ਦੇ ਸਾਮ੍ਹਣੇ ਹਾਜਿਰ ਹੋਏ ਜਿੱਥੇ ਉਹਨਾਂ ਨੂੰ ਜਮਾਨਤ ਮਿਲ ਗਈ। ਐਡੀਸ਼ਨਲ ਮਜਿਸਟ੍ਰੇਟ ਲੋਕੇਸ਼ ਕੁਮਾਰ ਸ਼ਰਮਾ ਨੇ ਬਾਹਰੀ ਦਿੱਲੀ ਸੰਸਦੀ ਖੇਤਰ ਤੋਂ ਸਾਂਸਦ ਰਹਿ ਚੁੱਕੇ ਸੱਜਣ ਕੁਮਾਰ ਨੂੰ ਪੰਜਾਹ ਹਜਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਉਨੀ ਹੀ ਜਮਾਨਤ ਰਕਮ ਜਮ੍ਹਾਂ ਕਰਨ ਤੇ ਜਮਾਨਤ ਦੇ ਦਿੱਤੀ। ਸੱਜਣ ਕੁਮਾਰ ਤੋਂ ਇਲਾਵਾ ਸਿੱਖ ਵਿਰੋਧੀ ਦੰਗਿਆਂ ਵਿੱਚ ਕਥਿਤ ਭੂਮਿਕਾ ਦੇ ਮਾਮਲੇ ਵਿੱਚ ਸੱਤ ਹੋਰ ਦੋਸ਼ੀ ਵੀ ਜਮਾਨਤ ਲਈ ਅਦਾਲਤ ਵਿੱਚ ਹਾਜਿਰ ਹੋਏ ਅਤੇ ਉਹਨਾਂ ਨੂੰ ਵੀ ਜਮਾਨਤ ਦੇ ਦਿੱਤੀ ਗਈ। ਸੱਜਣ ਨੇ ਗੈਰ ਜਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ 26 ਫਰਵਰੀ ਨੂੰ ਦਿੱਲੀ ਹਾਈ ਕੋਰਟ ਤੋਂ ਪੇਸ਼ਗੀ ਜਮਾਨਤ ਲੈ ਲਈ ਸੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 20 ਮਾਰਚ ਦੀ ਮਿਤੀ ਨਿਰਧਾਧਿਤ ਕੀਤੀ ਹੈ।
|
|