<< Prev 1 2 3121 122 123 Next >>

ਭਾਜਪਾ ਅਤੇ ਅਕਾਲੀ ਫਿਰਕੂ ਪਾਰਟੀਆਂ, ਮੌਸਮੀ ਬਟੇਰੇ : ਕੈਪਟਨ ਕਿਹਾ, ਆਪਣੇ ਕੰਮਾਂ ਲਈ ਘੰਟੇ ਲਈ ਖੁਲ੍ਹਦਾ ਹੈ ਖਜਾਨਾ, ਤਨਖਾਹਾਂ ਲਈ ਹੋ ਜਾਂਦਾ ਹੈ ਬੰਦ


ਐਸ ਏ ਐਸ ਨਗਰ, 20 ਦਸੰਬਰ (ਸ.ਬ.) ਅੰਮ੍ਰਿਤਸਰ ਇੰਪਰੂਵਮੈਂਟ ਟ੍ਰਸਟ ਘੁਟਾਲੇ ਸੰਬੰਧੀ ਐਸ ਏ ਐਸ ਨਗਰ ਅਦਾਲਤ ਵਿੱਚ ਚੱਲ ਰਹੇ ਕੇਸ ਵਿੱਚ ਤਰੀਕ ਭੁਗਤਣ ਲਈ ਕੈਪਟਨ ਅਮਰਿੰਦਰ ਸਿੰਘ ਅੱਜ ਅਦਾਲਤ ਵਿੱਚ ਪੁੱਜੇ| ਅਦਾਲਤ ਦੀ ਕਾਰਵਾਈ ਉਪਰੰਤ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਦੇ ਘਰ ਪੁੱਜੇ ਕੈਪਟਨ ਅਮਰਿੰਦਰ ਸਿੰਘ ਨੇ ਸਕਾਈ ਹਾਕ ਟਾਈਮਜ਼ ਨਾਲ ਵਿਸ਼ੇਸ਼ ਗੱਲਬਾਤ ਕੀਤੀ|
ਇਸ ਮੌਕੇ ਸੁੱਚਾ ਸਿੰਘ ਲੰਗਾਹ ਮਾਮਲੇ ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਠੀਕ ਕੰਮ ਕਰ ਰਹੀ ਹੈ, ਕਿਸੇ ਨੂੰ ਇਸ ਤਰ੍ਹਾਂ ਗਾਲ੍ਹਾਂ ਕੱਢਣ ਦਾ ਕੋਈ ਮਤਲਬਲ ਨਹੀਂ ਹੈ| ਉਨ੍ਹਾਂ ਕਿਹਾ ਕਿ ਅਕਾਲੀ ਆਗੂ ਇੱਥੇ ਹੀ ਨਹੀਂ ਹੋਰਨਾਂ ਮਾਮਲਿਆਂ ਵਿੱਚ ਵੀ ਰਫ ਬੋਲਦੇ ਹਨ| ਉਨ੍ਹਾਂ ਕਿਹਾ ਕਿ ਜੇਕਰ ਇਹ ਸਰਕਾਰ ਆਪਣੇ ਆਪ ਨੂੰ ਲੋਕਾਂ ਦੀ ਸਰਕਾਰ ਮੰਨਦੀ ਹੈ ਤਾਂ ਲੋਕਾਂ ਦੀ ਸੁਰੱਖਿਆ ਕਰਨਾ ਉਨ੍ਹਾਂ ਦਾ ਫਰਜ ਹੈ|
ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿੱਚ ਕੋਈ ਅੰਤਰਕਲੇਸ਼ ਨਹੀਂ ਹੈ| ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੁੱਝ ਮੈਂਬਰ ਆਪਣੀ ਰਾਏ ਪਾਰਟੀ ਮੁਖੀ ਨੂੰ ਦੇਣਾ ਚਾਹੁੰਦੇ ਹਨ ਪਰ ਬਦਕਿਸਮਤੀ ਨਾਲ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਹਸਪਤਾਲ ਵਿੱਚ ਦਾਖਿਲ ਹਨ| ਉਨ੍ਹਾਂ ਕਿਹਾ ਕਿ ਇਹ ਮੈਂਬਰ ਮੇਰੇ ਕੋਲ ਵੀ ਆਏ ਅਤੇ ਬੀਬੀ ਅੰਬਿਕਾ ਸੋਨੀ ਨੂੰ ਵੀ ਮਿਲੇ ਹਨ| ਉਨ੍ਹਾਂ ਕਿਹਾ ਕਿ ਆਗੂਆਂ ਵਿਚਾਲੇ ਵਿਚਾਰਾਂ ਦਾ
ਮਤਭੇਦ ਹੈ ਜਿਸਨੂੰ ਪਾਰਟੀ ਪ੍ਰਧਾਨ ਤੱਕ ਪਹੁੰਚਾਇਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਇਹ ਸਾਡੀ ਡਿਊਟੀ ਵੀ ਬਣਦੀ ਹੈ ਕਿਉਂਕਿ ਚੋਣਾਂ ਨੂੰ ਸਿਰਫ ਦੋ ਸਾਲ ਰਹਿ ਗਏ ਹਨ ਅਤੇ ਇਸ ਸਬੰਧੀ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ|
ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿੱਚ ਜਾਣ ਬਾਰੇ ਲੱਗੀਆਂ ਖਬਰਾਂ ਬਾਰੇ ਪੁੱਛੇ ਜਾਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਭ ਮੀਡੀਆ ਦਾ ਕੰਮ ਹੈ| ਉਨ੍ਹਾਂ ਕਿਹਾ ਕਿ ਇਸ ਸਬੰਧੀ ਖਬਰਾਂ ਲਗਾਉਣ ਤੋਂ ਪਹਿਲਾਂ ਉਨ੍ਹਾਂ ਤੋਂ ਤਾਂ ਪੁੱਛ ਲੈਣਾ ਚਾਹੀਦਾ ਸੀ| ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਫਿਰਕੂ ਪਾਰਟੀਆਂ ਹਨ| ਉਨ੍ਹਾਂ ਕਿਹਾ ਕਿ ਕਾਂਗਰਸ 125 ਸਾਲ ਪੁਰਾਣੀ ਸੈਕੁਲਰ ਪਾਰਟੀ ਹੈ ਜਿਸ ਵਿੱਚ ਸਾਰੀਆਂ ਜਾਤਾਂ, ਮਜੱ੍ਹਬਾਂ ਦੇ ਲੋਕ ਹਨ| ਉਨ੍ਹਾਂ ਕਿਹਾ ਕਿ ਅਕਾਲੀ ਦਲ ਜਾਂ ਭਾਜਪਾ ਤਾਂ ਮੌਸਮੀ ਬਟੇਰੇ ਹਨ ਅਤੇ ਇਹ ਕੰਮ ਜਿਆਦਾ ਦੇਰ ਨਹੀਂ ਚੱਲਣਾ|
ਆਰ ਐਸ ਐਸ ਅਤੇ ਭਾਜਪਾ ਦੀ ਹੱਲਾ ਬੋਲ ਮੁਹਿੰਮ ਬਾਰੇ ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ| ਜੇਕਰ ਫਰਕ ਪੈਂਦਾ ਹੈ ਤਾਂ ਜਬਰਦਸਤੀ ਧਰਮ ਪਰਿਵਰਤਨ ਕਾਰਨ ਪੈਂਦਾ ਹੈ| ਉਨ੍ਹਾਂ ਕਿਹਾ ਕਿ ਧਰਮ ਅੰਦਰੂਨੀ ਜਜਬਾ ਹੈ ਅਤੇ ਜੋ ਧਰਮ ਕੋਈ ਵਿਅਕਤੀ ਅਪਨਾਉਣਾ ਚਾਹੁੰਦਾ ਹੈ, ਤੁਸੀਂ ਕਿਸੇ ਨੂੰ ਜਬਰਦਸਤੀ ਨਹੀਂ ਬਦਲ ਸਕਦੇ| ਉਨ੍ਹਾਂ ਕਿਹਾ ਕਿ ਗਰੀਬਾਂ ਨੁੰ ਪਕੜ ਕੇ ਪੈਸੇ ਦੇ ਕੇ ਜਬਰਦਸਤੀ ਧਰਮ ਤਬਦੀਲੀ ਜਾਇਜ ਨਹੀਂ ਹੈ|
ਪੰਜਾਬ ਦੇ ਖਜਾਨੇ ਦੀ ਹਾਲਤ ਬਾਰੇ ਪੁੱਛੇ ਜਾਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਤੋਂ ਪੰਜਾਬ ਦਾ ਖਜਾਨਾ ਬੰਦ ਪਿਆ ਹੈ| ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਅਤੇ ਮੰਤਰੀ ਵਿਦੇਸ਼ਾਂ ਦੀਆਂ ਸੈਰਾਂ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਘੰਟੇ ਵਾਸਤੇ ਖਜਾਨਾ ਖੋਲ੍ਹ ਕੇ ਬਿਲ ਪਾਸ ਕਰਦੇ ਹਨ ਅਤੇ ਫਿਰ ਖਜਾਨਾ ਬੰਦ ਕਰ ਦਿੰਦੇ ਹਨ| ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਸਮੇਂ ਇੱਕ ਘੰਟੇ ਲਈ ਵੀ ਖਜਾਨਾ ਬੰਦ ਨਹੀਂ ਰਿਹਾ| ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਰਥਿਕ ਨੀਤੀਆਂ ਸਬੰਧੀ ਮਾੜੇ ਪ੍ਰਬੰਧ ਕਰ ਰਹੀ ਹੈ| ਕਹਿਣ ਨੂੰ ਪੈਸਾ ਨਹੀਂ ਹੈ ਪਰ ਆਪਣੇ ਆਪ ਲਈ ਵਰਤ ਰਹੇ ਹਨ|
ਇਸ ਮੌਕੇ ਸ੍ਰ. ਸਿੱਧੂ ਤੋਂ ਇਲਾਵਾ ਵਿਧਾਇਕ ਸੁਖਵਿੰਦਰ ਸਿੰਘ ਰੰਧਾਵਾ, ਨਗਰ ਕੌਂਸਲ ਐਸ ਏ ਐਸ ਨਗਰ ਦੇ ਸਾਬਕਾ ਪ੍ਰਧਾਨ ਸ੍ਰੀ ਰਜਿੰਦਰ ਸਿੰਘ ਰਾਣਾ, ਸ੍ਰ. ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ, ਹਰਕੇਸ਼ ਚੰਦ ਮੱਛਲੀਕਲਾਂ, ਹਰੀਪਾਲ ਚੌਧਰੀ, ਗੁਰਿੰਦਰ ਸਿੰਘ ਮਜਾਤ, ਜਗਰੂਪ ਸਿੰਘ ਭੰਗੂ, ਸੰਜੀਵ ਕੁਮਾਰ, ਲਖਵਿੰਦਰ ਸਿੰਘ ਲੱਖਾ ਅਤੇ ਹੋਰ ਕਾਂਗਰਸੀ ਆਗੂ ਹਾਜਿਰ ਸਨ|Print Edition of Sky Hawk Times, December-20, 2014Nagar Kirtanਨਾਭਾ ਦੇ ਗੁਰਦੁਆਰੇ ਤੋਂ ਆਉਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਕੀਤੀ ਗੁ. ਸਾਚਾ ਧੰਨ ਸਾਹਿਬ ਵਿਖੇ ਮੀਟਿੰਗ

ਐਸ ਏ ਐਸ ਨਗਰ, 19 ਦਸੰਬਰ (ਸ.ਬ.) ਸਿੱਖ ਸਦਭਾਵਨਾ ਦਲ ਵਲੋਂ ਸ੍ਰੀ ਆਨੰਦਪੁਰ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ 23 ਦਸੰਬਰ ਨੂੰ ਨਾਭਾ ਸ਼ਹਿਰ ਦੇ ਗੁਰਦੁਆਰਾ ਘੋੜਿਆਂ ਵਾਲਾ ਤੋਂ ਐਸ ਏ ਐਸ ਨਗਰ ਪੁੱਜ ਰਹੇ ਵਿਸ਼ਾਲ ਨਗਰ ਕੀਰਤਨ ਦੇ ਸਵਾਗਤ ਦੀਆਂ ਤਿਆਰੀਆਂ ਲਈ ਐਸ ਏ ਐਸ ਨਗਰ ਦੀਆਂ ਧਾਰਮਿਕ, ਵਪਾਰਕ ਅਤੇ ਸਮਾਜਿਕ ਜਥੇਬੰਦੀਆਂ ਦੀ ਬੀਤੀ ਰਾਤ ਗੁ. ਸਾਚਾ ਧੰਨ ਵਿਖੇ ਮੀਟਿੰਗ ਦਾ ਆਯੋਜਨ ਗੁ. ਸਾਚਾ ਧੰਨ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਕੀਤਾ ਗਿਆ|
ਇਸ ਮੌਕੇ ਨਗਰ ਕੀਰਤਨ ਦੇ ਆਯੋਜਕ ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵਾਡਾਲਾ ਵਲੋਂ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਇਹ ਨਗਰ ਕੀਰਤਨ ਨਾਭਾ ਦੇ ਗੁ. ਸਾਹਿਬ ਤੋਂ ਸਵੇਰੇ ਅਰੰਭ ਹੋ ਕੇ ਪਟਿਆਲਾ, ਰਾਜਪੁਰਾ, ਗੁ. ਨਾਭਾ ਸਾਹਿਬ ਜੀਰਕਪੁਰ, ਚੰਡੀਗੜ੍ਹ ਟ੍ਰਿਬਿਊਨ ਚੌਂਕ ਤੋਂ ਹੁੰਦਾ ਹੋਇਆ ਰਾਤ 9 ਵਜੇ ਜਨਤਾ ਲੈਂਡ ਚੌਂਕ ਵਿਖੇ ਪੁੱਜੇਗਾ| ਇਸ ਮੌਕੇ ਵੱਡੀ ਗਿਣਤੀ ਵਿੱਚ ਐਸ ਏ ਐਸ ਨਗਰ ਦੀਆਂ ਸੰਗਤਾਂ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਦਾ ਸਵਾਗਤ ਕਰੇਗੀ| ਇਹ ਨਗਰ ਕੀਰਤਨ ਰਾਤ ਗੁ. ਅੰਬ ਸਾਹਿਬ ਵਿਖੇ ਰੁਕੇਗਾ ਅਤੇ 24 ਦਸੰਬਰ ਨੂੰ ਸਵੇਰੇ ਗੁ. ਸਿੰਘ ਸ਼ਹੀਦਾਂ ਤੋਂ ਹੋ ਕੇ ਫੇਜ਼-7 ਦੀਆਂ ਲਾਈਟਾਂ ਤੋਂ ਹੁੰਦਾ ਹੋਇਆ ਗੁ. ਸਾਚਾ ਧੰਨ, ਵਿਖੇ ਪੁੱਜੇਗਾ ਅਤੇ ਉਪਰੰਤ ਫੇਜ਼-3-5 ਦੀਆਂ ਲਾਈਟਾਂ, ਪੀ ਟੀ ਐਲ ਦੀਆਂ ਲਾਈਟਾਂ ਤੋਂ ਹੁੰਦੇ ਹੋਏ ਬਲੌਂਗੀ, ਖਰੜ, ਕੁਰਾਲੀ, ਰੋਪੜ, ਨੂਰਪੁਰਬੇਦੀ, ਝੱਜ ਚੌਂਕ ਤੋਂ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ|
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ, ਜਨ. ਸਕੱਤਰ ਸਰਬਜੀਤ ਸਿੰਘ ਪਾਰਸ, ਪੈਟਰਨ ਸੀਤਲ ਸਿੰਘ, ਪਰਮਜੀਤ ਸਿੰਘ ਸੈਣੀ, ਫੇਜ਼-1 ਮਾਰਕੀਟ ਦੇ ਪ੍ਰਧਾਨ ਅਤੇ ਐਮ ਪੀ ਸੀ ਏ ਦੇ ਜਨ. ਸਕੱਤਰ ਮਨਿੰਦਰਪਾਲ ਸਿੰਘ ਮਿੰਟੂ ਆਨੰਦ ਸਮੇਤ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜਿਰ ਸਨ|Langah-DDPO Conflictਲੰਗਾਹ ਖਿਲਾਫ ਹੜਤਾਲ ਜਾਰੀ, 10 ਮੈਂਬਰੀ ਕਮੇਟੀ ਬਣਾਈ

ਐਸ ਏ ਐਸ ਨਗਰ, 19 ਦਸੰਬਰ (ਸ.ਬ.) ਗੁਰਦਾਸਪੁਰ ਦੇ ਡੀ ਡੀ ਪੀ ਓ ਜਗਵਿੰਦਰ ਜੀਤ ਸਿੰਘ ਸੰਧੂ ਵਲੋਂ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਖਿਲਾਫ ਦਿੱਤੀਆਂ ਗਈਆਂ ਸ਼ਿਕਾਇਤਾਂ ਤੇ ਕਾਰਵਾਈ ਨਾ ਹੋਣ ਖਿਲਾਫ ਹੜਤਾਲ ਤੇ ਬੈਠੇ ਪੰਜਾਬ ਭਰ ਦੇ ਡੀ ਡੀ ਪੀ ਓ, ਬੀ ਡੀ ਪੀ ਓ ਅਤੇ ਸੀ ਡੀ ਪੀ ਓ ਦੀ ਮੀਟਿੰਗ ਅੱਜ ਵਿਕਾਸ ਭਵਨ ਐਸ ਏ ਐਸ ਨਗਰ ਵਿਖੇ ਹੋਈ ਜਿਸ ਵਿੱਚ ਇਸ ਮਸਲੇ ਦੇ ਹੱਲ ਲਈ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਅਗਲੀ ਕਾਰਵਾਈ ਦੀ ਰੁਪਰੇਖਾ ਤਿਆਰ ਕਰੇਗੀ| ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਪੰਚਾਇਤ ਅਫਸਰਾਂ ਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ| ਕਮੇਟੀ ਵਿੱਚ ਸ਼ਿਵਜੋਤ ਸਿੰਘ ਡਿਪਟੀ ਡਾਇਰੈਕਟਰ, ਜਤਿੰਦਰ ਸਿੰਘ ਬਰਾੜ ਡੀ ਡੀ ਪੀ ਓ, ਅਵਤਾਰ ਸਿੰਘ ਡੀ ਡੀ ਪੀ ਓ ਅਤੇ ਸੱਤ ਬੀ ਡੀ ਪੀ ਓ ਲਏ ਗਏ ਹਨ|
ਜਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਗੁਰਦਾਸਪੁਰ ਦੇ ਡੀ ਡੀ ਪੀ ਓ ਸ੍ਰ. ਸੰਧੂ ਨੇ ਦੋਸ਼ ਲਗਾਇਆ ਸੀ ਕਿ ਸਾਬਕਾ ਮੰਤਰੀ ਸ੍ਰ. ਲੰਗਾਹ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਹਨ| ਗੁਰਦਾਸਪੁਰ ਦੇ ਸਮੂਹ ਬੀ ਡੀ ਪੀ ਓ ਨਾਲ ਲੈ ਕੇ ਸ੍ਰ. ਸੰਧੂ ਨੇ ਡਿਪਟੀ ਕਮਿਸ਼ਨਰ ਨੂੰ ਸ੍ਰ. ਲਗਾਹ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਹਾਲੇ ਤੱਕ ਸ੍ਰ. ਲੰਗਾਹ ਦੇ ਖਿਲਾਫ ਕੋਈ ਕਾਰਵਾਈ ਨਾ ਹੋਣ ਤੇ ਪੰਚਾਇਤ ਅਧਿਕਾਰੀ ਨਾਰਾਜ ਹਨ| ਉੱਪਰੋਂ ਸ੍ਰ. ਲੰਗਾਹ ਵਲੋਂ ਸ੍ਰ. ਸੰਧੂ ਦੇ ਖਾੜਕੂਆਂ ਨਾਲ ਸਬੰਧਾਂ ਸਬੰਧੀ ਖਬਰਾਂ ਤੋਂ ਵੀ ਮਾਮਲਾ ਭਖਿਆ ਹੋਇਆ ਹੈ ਅਤੇ ਸ੍ਰ. ਸੰਧੂ ਨੇ ਸ੍ਰ. ਲੰਗਾਹ ਦੇ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ|Print Edition of Sky Hawk Times, December-19, 2014Mobileਮੋਬਾਈਲ ਕੰਪਨੀ ਦੇ ਖਿਲਾਫ ਲੋਕ ਅਦਾਲਤ ਵਿੱਚ ਜਾਣ ਲਈ ਤਿਆਰ ਹੈ ਸਤਾਇਆ ਹੋਇਆ ਵਸਨੀਕਐਸ ਏ ਐਸ ਨਗਰ, 18 ਦਸੰਬਰ (ਸ.ਬ.) ਸਥਾਨਕ ਫੇਜ਼-3ਬੀ2 ਦਾ ਇੱਕ ਵਸਨੀਕ ਇੰਟਰਨੈਟ ਕੁਨੈਕਸ਼ਨ ਦੇਣ ਵਾਲੀ ਇੱਕ ਪ੍ਰਾਈਵੇਟ ਕੰਪਨੀ ਦੇ ਖਿਲਾਫ ਲੋਕ ਅਦਾਲਤ ਦਾ ਦਰਵਾਜਾ ਖੜਕਾਉਣ ਤਿਆਰੀ ਵਿੱਚ ਹੈ| ਫੇਜ਼-3ਬੀ2 ਦੇ ਵਸਨੀਕ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਉਸਨੇ ਕੰਪਨੀ ਕੋਲੋਂ ਇੱਕ ਬ੍ਰਾਡਬੈਂਡ ਕਨੈਕਸ਼ਨ 2005 ਵਿੱਚ ਲਗਵਾਇਆ ਸੀ ਜਿਸਦਾ ਉਹ ਲਗਾਤਾਰ ਬਿੱਲ ਭਰਦਾ ਆ ਰਿਹਾ ਹੈ| ਉਸਨੇ ਕਿਹਾ ਕਿ ਪਿਛਲੀ 28 ਅਗਸਤ ਨੂੰ ਉਸਨੇ ਕ੍ਰੈਡਿਟ ਕਾਰਡ ਰਾਹੀਂ ਇਸਦਾ ਬਿੱਲ ਭਰਿਆ ਸੀ ਪਰ ਕੰਪਨੀ ਵਾਲੇ ਉਸਨੂੰ ਉਹੀ ਬਿੱਲ ਲਗਾਤਾਰ ਲਗਾ ਕੇ ਭੇਜਣ ਲੱਗ ਪਏ ਜਿਸਦਾ ਉਸਨੇ ਵਿਰੋਧ ਕੀਤਾ ਤਾਂ ਉਸਦਾ ਕੁਨੈਕਸ਼ਨ ਹੀ ਅਕਤੂਬਰ ਵਿੱਚ ਕੱਟ ਦਿੱਤਾ ਗਿਆ| ਉਸਨੇ ਕਿਹਾ ਕਿ ਇਸਦੇ ਖਿਲਾਫ ਉਸਨੇ ਕਈ ਈ ਮੇਲਾਂ ਕੰਪਨੀ ਨੂੰ ਪਾਈਆਂ ਅਤੇ ਕੰਪਨੀ ਦਾ ਕਰਮਚਾਰੀ ਉਸ ਤੋਂ ਕ੍ਰੈਡਿਟ ਕਾਰਡ ਰਾਹੀਂ ਜਮ੍ਹਾਂ ਹੋਏ ਪੈਸੇ ਦੇ ਸਟੇਟਮੈਂਟ ਵੀ ਲੈ ਗਿਆ ਪਰ ਉਸਦਾ ਕੁਨੈਕਸ਼ਨ ਚਾਲੂ ਨਹੀਂ ਕੀਤਾ ਗਿਆ| ਉਸਨੇ ਕਿਹਾ ਕਿ ਉਹ ਕੰਪਨੀ ਅਧਿਕਾਰੀਆਂ ਨਾਲ ਗੱਲ ਕਰਕੇ ਥਕ ਚੁੱਕਿਆ ਹੈ ਅਤੇ ਲੋਕ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੈ ਜਿਸਦੀ ਸਾਰੀ ਜਿੰਮੇਵਾਰੀ ਉਕਤ ਕੰਪਨੀ ਦੀ ਹੋਵੇਗੀ|Road in Industrial area.....<< Prev 1 2 3121 122 123 Next >>


Designed & Maintained By www. tejinfo.com
Welcome! You are visitor No:
© 2008 Skyhawktimes.com